ਰੋਮਿਨ ਕੈਥੋਲਿਕ ਨੇ ਬਾਈਬਲ ਵਿਚ ਕੀ ਜੋੜਿਆ । ( What Roman Catholic has added into the Bible
ਰੋਮਿਨ ਕੈਥੋਲਿਕ ਨੇ ਬਾਈਬਲ ਵਿਚ ਕੀ ਜੋੜਿਆ ।
( What Roman Catholic has added into the Bible )
ਪਰਕਾਸ਼ 22 : 18-19 ਵਿਚ ਲਿਖਿਆ ਮਿਲਦਾ ਹੈ ਕਿ ਇਸ ਬਾਈਬਲ ਵਿਚ ਅਸੀਂ ਕੁਝ ਵਧਾ ਨਹੀਂ ਸਕਦੇ ਨਾ ਹੀ ਇਸ ਵਿੱਚ ਕੁਝ ਘਟਾ ਸਕਦੇ ਹਾਂ । ਇਸ ਵਿਚ ਘਟਾਉਣ ਵਧਾਉਣ ਦਾ ਇਹ ਮਤਲਬ ਨਹੀਂ ਹੈ ਕਿ ਇਸ ਪਵਿਤਰ ਕਿਤਾਬ ਬਾਈਬਲ ਦੇ ਸਫਿਆਂ ਨੂੰ ਵਧਾ ਘਟਾ ਨਹੀਂ ਸਕਦੇ ਬਲਕਿ ਇਸਦੀ ਲਿਖਿਤ ( ਵਚਨ ) ਦੇ ਅਰਥਾਂ ਵਿਚ ਅਸੀਂ ਵਧਾ ਘਟਾ ਕੇ ਲੋਕਾਂ ਨੂੰ ਨਹੀਂ ਸਿਖਾ ਸਕਦੇ ਹਾਂ । ਇਹ ਵਚਨ ( ਸ਼ਬਦ ) ਹੀ ਤਾਂ ਪ੍ਰਮੇਸ਼ੁਰ ਹੈ ( ਯੂਹੰਨਾ 1 : 1 ) ਪਰ ਰੋਮਿਨ ਕੈਥੋਲਿਕ ਨੇ ਇਹ ਕੰਮ ਵੱਡੇ ਪੈਮਾਨੇ ਤੇ ਕੀਤਾ ਹੈ । ਹੇਠ ਲਿਖੀਆਂ ਲਿਖਤਾਂ ਤੁਹਾਨੂੰ ਪਰੇਸ਼ਾਨ ਕਰ ਦੇਣਗੀਆਂ ਕਿ ਇਸ ਚਰਚ ਦੇ ਪੋਪਾਂ ਨੇ ਕਿਸ ਤਰ੍ਹਾਂ ਕਿਸ ਕਿਸ ਸੰਨ ਵਿਚ ਬਾਈਬਲ ਤੋਂ ਬਾਹਰਦੀ ਸਿਖਿਆ ਨੂੰ ਕਲੀਸੀਆ ਦੇ ਅੰਦਰ ਲਿਆਂਦਾ ਹੈ ਅਤੇ ਉਸ ਤਾਲੀਮ ਨੂੰ ਬਾਈਬਲ ਵਾਂਗ ਹੀ ਸਿਖਾਇਆ ਜਾ ਰਿਹਾ ਹੈ :
310 ਵਿਚ : ਛਾਤੀ ਤੇ ਸਲੀਬ ਦਾ ਨਿਸ਼ਾਨ ਪਾਉਣਾ ਸ਼ੁਰੂ ਕੀਤਾ ਗਿਆ ।
320 ਚਰਚ ਵਿਚ ਮੋਮਬੱਤੀਆਂ ਜਗਾਉਣਾ ਸ਼ੁਰੂ ਕੀਤਾ ਗਿਆ ।
325 ਇੱਕ ਖੁਦਾ ਨੂੰ ਤਿੰਨ ਟੁਕੜਿਆਂ ਵਿਚ ਵੰਡ ਦਿੱਤਾ ਗਿਆ । ਤਸਲੀਸ ਦੀ ਤਾਲੀਮ ਕਲੀਸੀਆ ਵਿਚ ਆ ਵੜੀ । ਬਪਤਿਸਮਾਂ ਵੀ ਤਸਲੀਸ ਵਿਚ ਕਰ ਦਿੱਤਾ ਗਿਆ ।
336 ਮਸੀਹ ਦਾ ਜਨਮ 25 ਦਿਸੰਬਰ ਨੂੰ ਮੁਕਰਰ ਕਰ ਦਿੱਤਾ ਗਿਆ ਹੈ ।
375 ਮਰਿਆਂ ਵਿਸ਼ਵਾਸੀਆਂ ਦੀ ਅਤੇ ਫਰਿਸ਼ਤਿਆਂ ਦੀ ਪੂਜਾ ਸ਼ੁਰੂ ਕੀਤੀ ਗਈ ।
394 ਮਰੀਅਮ ਦੀ ਪੂਜਾ ਸ਼ੁਰੂ ਕੀਤੀ ਗਈ ।
500 ਪਾਦਰੀਆਂ ਨੇ ਲੋਕਾਂ ਤੋਂ ਫਰਕ ਪਹਿਰਾਵਾ ਪਾਉਣਾਂ ਸ਼ੁਰੂ ਕੀਤਾ ।
600 ਚਰਚਾਂ ਵਿਚ ਇਬਾਦਤ ਲਈ ਅਤੇ ਪ੍ਰਾਰਥਨਾ ਲਈ ਲਾਤੀਨੀ ਭਾਸ਼ਾ ਸ਼ੁਰੂ ਕੀਤੀ ਗਈ । ਪ੍ਰਾਰਥਨਾ ਮਰੀਅਮ ਅਤੇ ਮਰਿਆਂ ਵਿਸ਼ਵਾਸੀਆਂ ਦੇ ਰਾਂਹੀ ਕਰਨੀਆਂ ਸ਼ੁਰੂ ਕੀਤੀਆਂ ਗਈਆਂ । 650 ਕੁਆਰੀ ਮਰੀਅਮ ਦੀ ਯਾਦਗਰੀ ਵਿਚ ਤਿਉਹਾਰ ਮਨਾਉਣਾ ਸ਼ੁਰੂ ਕੀਤਾ
709 ਪੋਪ ਦੇ ਪੈਰਾਂ ਨੂੰ ਛੂਹਣਾ ਸ਼ੁਰੂ ਕੀਤਾ ਗਿਆ ।
750 ਪੋਪ ਦੇ ਹੁਕਮ ਨੂੰ ਸਭ ਤੋਂ ਵੱਡਾ ਹੁਕਮ ਮੰਨਿਆ ਗਿਆ ।
788 ਮਰੀਅਮ ਅਤੇ ਮਰਿਆਂ ਸੰਤਾਂ ਦੀਆਂ ਇਬਾਦਤਾਂ , ਸਲੀਬ ਅਤੇ ਬੁੱਤਾਂ ਦੀ ਪੂਜਾ , ਸ਼ੁਰੂ ਕੀਤੀਆਂ ਗਈਆਂ ।
850 ਚੁਟਕੀਭਰ ਨਮਕ ਨਾਲ ਘੋਲਿਆ ਹੋਇਆ ਅਤੇ ਘੰਟੀ , ਕਿਤਾਬ ਅਤੇ ਮੋਮਬੱਤੀ ਨਾਲ
ਪਾਦਰੀ ਦੁਆਰਾ ਪਵਿਤਰ ਕੀਤਾ ਹੋਇਆ ਪਾਣੀ ਪਵਿਤਰ ਸਮਝ ਕੇ ਇਸਤਮਾਲ ਕਰਨਾ ਸ਼ੁਰੂ ਕੀਤਾ ਗਿਆ ।
850 ਮਰੀਅਮ ਦੇ ਪਤੀ ਯੂਸਫ਼ ਦੀ ਪੂਜਾ ਸ਼ੁਰੂ ਕੀਤੀ ਗਈ ।
965 ਘਟੀਆਂ ਨੂੰ ਬਪਤਿਸਮਾਂ ਦੇਣਾ ਸ਼ੁਰੂ ਕੀਤਾ ਗਿਆ ।
995 ਪੋਪ ਜੋਨ -5 ਨੇ ਮਰਿਆਂ ਹੋਇਆਂ ਵਿਸ਼ਵਾਸੀਆਂ ਨੂੰ ਸੰਤ ਮੰਨਣਾ ਸ਼ੁਰੂ ਕੀਤਾ ।
998 ਸ਼ੁਕਰਵਾਰ ਵਾਲੇ ਦਿਨ ਅਤੇ ਰੋਜਿਆਂ ਦੇ ਦਿਨਾਂ ਵਿਚ ਜਰੂਰੀ ਰੋਜੇ ਰੱਖਣਾ ਸ਼ੁਰੂ ਕੀਤਾ ਗਿਆ 1079ਪਾਦਰੀਆਂ ਦਾ ਕੁਆਰੇ ਰਹਿਣਾ ਸ਼ੁਰੂ ਕੀਤਾ ਗਿਆ ।
1090 ਮਾਲਾ ਫੇਰਨੀ ( Rosary ) ਸ਼ੁਰੂ ਕੀਤੀ ਗਈ ।
1100 ਵਿਚ : ਆਇਸ - ਰੁਬਾਨੀ ਦੁਰਾਨ ਰੋਟੀ ਯਿਸੂ ਮਸੀਹ ਦੇ ਬਦਨ ਵਿਚ ਤਬਦੀਲ ਹੋ ਜਾਂਦੀ ਹੈ । ਇਸ ਲਈ ਉਸ ਤੇ ਪਹਿਰਾ ਦੇਣਾ ਜਰੂਰੀ ਹੈ , ਸ਼ੁਰੂ ਕੀਤਾ ਗਿਆ ।
1184 ਰੋਮਨ ਕੈਥੋਲਿਕ ਦੇ ਕਾਨੂੰਨਾਂ ਤੇ ਕੱਟੜਤਾਂ ਨਾਲ ਚਲਣ ਦਾ ਕਾਨੂੰਨ ਪਾਸ ਹੋਇਆ । 1190 ਪਾਪਾ ਦੀ ਮੁਆਫੀ " ਅਤੇ " ਸਵਰਗ ਵਿਚ ਜਾਣ ਦੇ ਦਰਟੀਫਿਕੇਟ ਵੇਚਣ ਦਾ ਕੰਮ ਸ਼ੁਰੂ ਕੀਤਾ ਗਿਆ ।
1200 ਅਸਾਇ - ਰੁਬਾਨੀ ਵਿਚ ਇੱਕ ਰੋਟੀ ਦੀ ਜਗਹ ਤੇ ਬਿਸਕੁਟ ਦੇ ਟੁਕੜੇ ਇਸਤਾਮਾਲ ਕਰਨਾ ਜਰੂਰੀ ਹੈ , ਦਾ ਕਾਨੂੰਨ ਬਣਾਇਆ ਗਿਆ ।
1215 ਘਟ ਤੋਂ ਘਟ ਸਾਲ ਵਿਚ ਇੱਕ ਵਾਰੀ ਪਾਦਰੀ ਸਾਮਣੇ ਆਪਣੇ ਪਾਪਾਂ ਦਾ ਇਕਰਾਰ ਕਰਨਾ ਜਰੂਰੀ ਹੈ , ਦਾ ਕਾਨੂੰਨ ਬਣਾਇਆ ਗਿਆ ।
1220 ਅਸਾਇ ਰੁਬਾਨੀ ਵਿਚ ਇਸਤਾਮਾਲ ਹੋਣ ਵਾਲੇ ਬਿਸਕੁਟਾਂ ਦੀ ਪੂਜਾ ਹੋਣ ਦਾ ਕਾਨੂੰਨ ਪਾਸ ਕੀਤਾ ਗਿਆ ।
1227 ਪਾਦਰੀ ਨੇ ਅਸਾਇ - ਰੂਬਾਨੀ ਸਮੇਂ ਬਿਸਕੁਟਾਂ ( ਰੋਟੀ ) ਉਤੇ ਘੰਟੀ ਵਜਾਉਣੀ ਸ਼ੁਰੂ ਕੀਤੀ ਕਿ ਹੁਣ ਰੋਟੀ ( Wafer ) ਪਰੰਭੂ ਯਿਸੂ ਮਸੀਹ ਦੇ ਸ਼ਰੀਰ ਵਿਚ ਬਦਲਣ ਨੂੰ ਜਾ ਰਹੀ ਹੈ ।
1229 ਆਮ ਲੋਕਾਂ ਦਾ ਬਾਈਬਲ ਪੜਨਾ ਮਨ੍ਹਾਂ ਕਰ ਦਿੱਤਾ ਗਿਆ ।
1245 ਕੈਥੋਲਿਕ ਦੇ ਵੱਡੇ ਪਾਦਰੀ ( Cardinal ) ਲਾਲ ਤੋਪ ਪਹਿਣਨਗੇ ।
1264 ਰੋਟੀ ਸੂ ਮਸੀਹ ਦਾ ਸ਼ਰੀਰ ਹੈ , ਦਾ ਤਿਉਹਾਰ ਮਨਾਉਣਾਂ ਸ਼ੁਰੂ ਕੀਤਾ ।
1414 ਇੱਕ ਹੀ ਪਿਆਲੇ ਵਿਚ ਅਸਾਇ - ਰੁਬਾਨੀ ਪਿਲਾਉਣਾਂ ਮਨਾ ਕੀਤਾ ਗਿਆ ।
1439 ਮਰਨ ਤੋਂ ਬਾਦ ਵਿਚ ਕਬਰ ਵਿਚ ਹਿਸਾਬ - ਕਿਤਾਬ ਹੁੰਦਾ ਹੈ , ਮੰਨਿਆ ਗਿਆ ਹੈ ।
1545 ਰੀਤੀ -ਰਿਵਾਜਾਂ ਨੂੰ ਬਾਈਬਲ ਦੀ ਤਾਲੀਮ ਦੇ ਬਰਾਬਰ ਹੱਕ ਦਿੱਤਾ ਗਿਆ ।
1546 ਸ਼ਕੀ ( ਸੰਦੇਹ ਜਨਕ ) ਕਿਤਾਬਾਂ ਨੂੰ ਬਾਈਬਲ ਵਿਚ ਜੋੜਿਆ ਗਿਆ ।
1854 ਮਰੀਅਮ ਦਾ ਕੁਆਰੇਪਨ ਵਿਚ ਖੁਦਾ ਵੱਲੋਂ ਗਰਭਵਤੀ ਹੋਣਾ ਅਤੇ ਬੇਦਾਗ ਹੋਣਾ , ਮੰਨਿਆ ਗਿਆ ।
1870 ਪੋਪ ਦੀ ਪੋਜੀਸ਼ਨ ਨੂੰ ਖੁਦਾ ਦੇ ਬਰਾਬਰ ਮੰਨਿਆ ਗਿਆ ।
1925 ਮਰੀਅਮ ਦੀ ਸ਼ਰੀਰਕ ਤੌਰ ਤੇ ਸਵਰਗ ਵਿਚ ਮੌਜੂਦਗੀ , ਮੰਨੀ ਗਈ ।
1950 ਕਾਨੂੰਨ ਬਣਾਇਆ ਗਿਆ ਕਿ ਮਰੀਅਮ ਸਾਡੇ ਗੁਨਾਹਾਂ ਦੀ ਮੁਆਫੀ ਲਈ ਯਿਸੂ ਮਸੀਹ ਅਗੇ ਸ਼ਿਫਾਰਿਸ ਕਰਦੀ ਹੈ ।
ਉਪਰ ਦੱਸੀਆਂ ਗਈਆਂ ਲਿਖਤਾਂ ਤੋਂ ਸਾਨੂੰ ਪਤਾ ਲਗਦਾ ਹੈ ਕਿ ਕਿਸ ਤਰ੍ਹਾਂ ਰੋਮਿਨ ਕੈਥੋਲਿਕ ਨੇ ਆਪਣੀ ਇੱਛਾ ਨਾਲ ਹੀ ਬਹੁਤ ਸਾਰੀਆਂ ਚੀਜਾਂ ਘੱੜ ਕੇ ਬਾਈਬਲ ਦੀ ਤਾਲੀਮ ਵਿਚ ਪਾ ਦਿੱਤੀਆਂ ਹਨ ਅਤੇ ਹੁਣ ਤੱਕ ਪਾਈ ਜਾ ਰਹੇ ਹਨ । ਇਸ ਤਰ੍ਹਾਂ ਵਚਨ ਦੀ ਸਚਿਆਈ ਨੂੰ ਤੋੜ ਵੀ ਮਨ - ਮਰਜ਼ੀ ਦੀ ਤਾਲੀਮ ਨੂੰ ਦੁਨੀਆਂ ਵਿਚ ਸਿਖਾ ਦਿੱਤਾ ਹੈ । ਅਜ ਰੋਮਿਨ ਕੈਥੋਲਿਕ ਦੀ ਤਾਲੀਮ ਦਾ ਅਸਰ ਸਾਰੀਆਂ ਕਲੀਸੀਆਂ ਵਿਚ ਦੇਖੀਆਂ ਜਾ ਸਕਦੀਆਂ ਹਨ । ਇੱਥੋਂ ਤੱਕ ਜੋ ਪੈਟੀਕਾਸਟਲ ਵੀ ਰੋਮ ਦੀ ਤਾਲੀਮ ਦੇ ਥੱਲੇ ਕੰਮ ਕਰ ਰਹੇ ਹਨ । ਬਪਤਿਸਮਾ ਤਸਲੀਸ ਵਿਚ ਕਰ ਦੇਣਾ ਅਤੇ ਇੱਕ ਖੁਦਾ ਨੂੰ ਤਿੰਨ ਮੰਨਣਾਂ ਇਹਨਾਂ ਦਾ ਹੀ ਕੰਮ ਕੀਤਾ ।
ਪ੍ਰਭੂ ਯੀਸ਼ੁ ਦੇ ਜਿੰਦਾ ਨਾਮ ਵਿੱਚ ਸਲਾਮ ਪ੍ਰਭੂ ਸਭ ਨੂਂ ਬਰਕਤ ਦੇਵੇ
Comments
Post a Comment