ਪ੍ਰਭੂ ਯਿਸ਼ੂ ਮਸੀਹ ਹੀ ਪਰਮੇਸ਼ਵਰ ਹੈ । JESUS CHRIST IS GOD

 

ਪ੍ਰਭੂ  ਯਿਸ਼ੂ  ਮਸੀਹ ਦੇ ਜਿੰਦਾ ਪਵਿੱਤਰ ਨਾਮ ਨਾਲ ਸਭ ਨੂੰ ਸਲਾਮ,


ਮੈਂ ਪ੍ਰਭੂ ਦੇ ਪਵਿੱਤਰ ਆਤਮਾ ਦੀ ਅਗਵਾਈ ਨਾਲ  ਅੱਜ  ਇਹ ਛੋਟਾ ਜਿਹਾ ਸੰਦੇਸ਼ ਦੇਣਾ ਚਾਹੁੰਦਾ  ਹਾਂ ਜਿਸ ਤਰ੍ਹਾਂ ਪ੍ਰਭੂ ਨੇ ਪਿਤਾ ,ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨੂੰ ਸਮਝਣ ਤੇ ਲਿਖਣ ਦੇ ਵਿੱਚ ਮਦਦ ਕੀਤੀ ਹੈ ਮੈਂ ਪ੍ਰਭੂ ਦਾ ਧੰਨਵਾਦ ਕਰਦਾਂ ਹਾਂ ਅਤੇ ਪੜ੍ਹਨ ਵਾਲਿਆਂ ਨੂੰ ਵੀ ਪ੍ਰਭੂ ਪਵਿਤਰ ਆਤਮਾ ਦੀ ਸਮਝ ਦੇਵੇ ਅਤੇ ਅਸੀਂ ਸਭ ਪ੍ਰਭੂ ਵਿਚ ਬਹੁਤ ਸਾਰੀਆਂ ਆਸਮਾਨੀ ਅਤੇ ਜਿਸਮਾਨੀ  ਬਕਤਰਾਂ ਪਾਈਏ ।

 

 

ਜਿਸ ਤਰ੍ਹਾਂ ਅਸੀਂ ਸੰਦੇਸ਼ ਨੂੰ ਮੰਨਣ ਵਾਲੇ ਸਭ ਜਾਣਦੇ ਹਾਂ ਕਿ ਪਵਿੱਤਰ ਬਾਈਬਲ ਵਿਚ ਤਸਲੀਸ ਦੀ ਕੋਈ ਤਾਲੀਮ ਨਹੀਂ ਹੈ ਅਤੇ ਇਹ ਸ਼ੈਤਾਨ ਵੱਲੋਂ  ਨਿਸੀਆ ਦੀ ਕੌਂ ਸਿਲ 325  ਵੇਲੇ ਸ਼ੈਤਾਨ ਵੱਲੋਂ ਮਿਲਾਵਟ ਵਾਲਾ  ਗਲਤ ਬੀਜ ਬੋ ਦਿੱਤਾ ਗਿਆ ( ਮਤੀ  13. ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ ਭਈ ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਸ  ਨੇ ਆਪਣੇ ਖੇਤ ਵਿੱਚ ਚੰਗਾ ਬੀ ਬੀਜਿਆ ਪਰ ਜਦ ਲੋਕ ਸੌਂ ਰਹੇ ਸਨ ਤਦ ਉਹ ਦਾ ਵੈਰੀ ਆਇਆ ਅਰ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ ਤਾਂ ਉਸ ਨੇ ਉੱਤਰ ਦਿੱਤਾ ਜਿਹੜਾ ਚੰਗਾ ਬੀ ਬੀਜਦਾ ਹੈ ਉਹ ਮਨੁੱਖ ਦਾ ਪੁੱਤ੍ਰ ਹੈ ਖੇਤ ਜਗਤ ਹੈ ਅਤੇ ਚੰਗਾ ਬੀ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ ।

 

 

 

 ਉਹ ਅਲੱਖ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ 16 ਕਿਉਂ ਜੋ ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿੰਘਾਸਣ, ਕੀ ਰਿਆਸਤਾਂ, ਕੀ ਹਕੂਮਤਾਂ, ਕੀ ਇਖਤਿਆਰ, ਸੱਭੋ ਕੁਝ ਉਸ ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ 17 ਅਤੇ ਉਹ ਸਭ ਤੋਂ ਪਹਿਲਾਂ ਹੈ ਅਰ ਸੱਭੇ ਕੁਝ ਉਸੇ ਵਿੱਚ ਕਾਇਮ ਰਹਿੰਦਾ ਹੈ 18 ਅਤੇ ਉਹ ਦੇਹੀ ਦਾ ਅਰਥਾਤ ਕਲੀਸਿਯਾ ਦਾ ਸਿਰ ਹੈ, ਉਹੋ ਆਦ ਹੈ ਅਤੇ ਮੁਰਦਿਆਂ ਵਿੱਚੋ ਜੇਠਾ ਹੈ ਭਈ ਉਹ ਸਭਨਾਂ ਗੱਲਾਂ ਵਿੱਚ ਪਰਧਾਨ ਹੋਵੇ 19 ਕਿਉਂ ਜੋ ਪਿਤਾ ਨੂੰ ਇਹ ਭਾਇਆ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵੱਸੇ।   

 

and to make all men see what is the fellowship of the mystery, which from the beginning of the world hath been hid in God, who created all things by Jesus Christ: 

Ephesians 3:9 KJV 

 

26 ਅਰਥਾਤ ਉਸ ਭੇਤ ਦੀ ਜਿਹੜਾ ਸਾਰਿਆਂ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਪਰ ਹੁਣ ਉਹ ਦੇ ਸੰਤਾਂ ਉੱਤੇ ਪਰਗਟ ਹੋਇਆ 27 ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮਹਿਰਮ ਕਰਨਾ ਚਾਹਿਆ ਭਈ ਪਰਾਈਆਂ ਕੌਮਾਂ ਵਿੱਚ ਇਸ ਭੇਤ ਦੇ ਧਨ ਦਾ ਪਰਤਾਪ ਕੀ ਹੈ, ਸੋ ਏਹ ਮਸੀਹ ਤੁਹਾਡੇ ਵਿੱਚ ਪਰਤਾਪ ਦੀ ਆਸ ਹੈ

ਕੁਲੁੱਸੀਆਂ ਨੂੰ 1:15-19-26-27

 

 

 

ਜਿਹ ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜਾਨੇ ਗੁਪਤ ਹਨ 9 ਕਿਉਂ ਜੋ ਪਰਮੇਸ਼ੁਰਤਾਈ ਦੀ ਸਾਰੀ ਭਰਪੂਰੀ ਉਸੇ ਵਿੱਚ ਦੇਹਧਾਰੀ ਹੋ ਕੇ ਵੱਸਦੀ ਹੈਕੁਲੁੱਸੀਆਂ ਨੂੰ 2:3, 2:9

 

ਅਤੇ ਨਿਸੰਗ ਭਗਤੀ ਦਾ ਭੇਤ ਵੱਡਾ ਹੈ –

ਉਹ ਸਰੀਰ ਵਿੱਚ ਪਰਗਟ ਹੋਇਆ,

ਆਤਮਾ ਵਿੱਚ ਧਰਮੀ ਠਹਿਰਾਇਆ ਗਿਆ,

ਦੂਤਾਂ ਤੋਂ ਵੇਖਿਆ ਗਿਆ,

ਕੌਮਾਂ ਵਿੱਚ ਉਹ ਦਾ ਪਰਚਾਰ ਕੀਤਾ ਗਿਆ,

ਜਗਤ ਵਿੱਚ ਉਸ ਉੱਤੇ ਨਿਹਚਾ ਕੀਤੀ ਗਈ,

ਤੇਜ ਵਿੱਚ ਉਤਾਹਾਂ ਉਠਾ ਲਿਆ ਗਿਆ।।

ਤਿਮੋਥਿਉਸ ਨੂੰ ਪਹਿਲੀ ਪੱਤ੍ਰੀ 3:16

 

1 ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ 2 ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ 3 ਸੱਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ 14 ਅਤੇ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ

ਯਹੋਨਾ 1:1-2-14

 

ਮੱਤੀ 13:24 - 25 ,  37 - 38

  ਪਰਮੇਸ਼ਵਰ ਦੇ ਪਵਿੱਤਰ ਵਚਨ ਦੇ ਵਿੱਚ ਬਹੁਤ ਸਾਰੇ ਹਵਾਲੇ ਹਨ ਜਿਸ ਤੋਂ ਸਾਨੂੰ ਇਕ ਪਰਮੇਸ਼ਵਰ ਦੀ ਤਾਲੀਮ ਸਮਝ ਆਉਂਦੀ ਹੈ ।

ਜਦੋਂ ਪ੍ਰਭੂ ਯਿਸ਼ੂ ਨੇ ਆਪਣੇ ਚੇਲਿਆਂ ਤੋਂ  ਪੁੱਛਿਆ

“ ਮਨੁੱਖ ਮੇਰੇ ਹੱਕ ਵਿੱਚ ਕੀ ਬੋਲਦੇ ਹਨ ਜੋ ਮੈਂ ਕੌਣ ਹਾਂ ਯਿਸੂ ਮਸੀਹ ਨੇ ਚੇਲਿਆਂ ਤੋਂ  . ਪੁੱਛਿਆ ਇਹ ਸੁਆਲ ਉਸ ਸਮੇਂ ਵੀ ਬੜਾ ਜ਼ਰੂਰੀ ਸੀ ਅਤੇ ਅੱਜ ਵੀ ਬੜਾ ਜ਼ਰੂਰੀ ਹੈ । ਆਓ ,  : ਅਸੀਂ ਬਾਈਬਲ ਦੀ ਰੋਸ਼ਨੀ ਵਿੱਚ ਇਸ ਦਾ ਉੱਤਰ ਲੱਭੀਏ :

 


ਯਿਸੂ ਮਸੀਹ ਇਕ ਸੰਪੂਰਨ ਮਨੁੱਖ ਹੈ ਯੂਹੰਨਾ 8:40 ਕਰਤਬ 2:22

ਉਹ ਯਹੋਵਾਹ ਹੈ - ਮਲਾਕੀ 3 : 1 ਯਸਾਯਾਹ 40 : 3

ਉਹ ਪਰਤਾਪਵਾਨ ਪ੍ਰਭੂ ਹੈ । ਕੁਰੰਥੀ 2 : 8

ਉਹ ਪਰਮੇਸ਼ਰ ਤੇ ਮਨੁੱਖ ਦੋਨੋਂ ਹੈ ਯੂਹੰਨਾ 10:30 ਫਿਲੌਪੀ 2:16

ਉਹ ਦੋ ਹਜ਼ਾਰ ਸਾਲ ਤੋਂ ਵੀ ਪਹਿਲਾਂ ਦਾ ਹੈ - ਯੂਹੰਨਾ 8:57

ਉਹ ਸਭਨਾ ਦੇ ਉਤੇ ਹੈ - ਰੋਮੀਆਂ 9 : 5



 ( ਯਿਸੂ ਮਸੀਹ ਬਾਪ ਹੈ ( JESUS CHRIST IS THE FATHER )

 

ਹਮੇਸ਼ਾ ਉਹ ਬਾਲਕ ਅਨਾਦੀ ਪਿਤਾ ਹੋਵੇਗਾ - ਯਸਾਯਾਹ 9 : 6

ਜਿਸ ਮੈਨੂੰ ਵੇਖਿਆ ਉਸ ਬਾਪ ਨੂੰ ਵੇਖਿਆ - ਯੂਹੰਨਾ 14 : 9

ਮੈਂ ਤੇ ਮੇਰਾ ਪਿਤਾ ਇਕੋ ਹਾਂ - ਯੂਹੰਨਾ 10:30

ਮੁਰਦਿਆਂ ਚੋਂ ਯਿਸੂ ਮਸੀਹ ਨੂੰ ਕਿਸ ਨੇ ਜਿੰਦਾ ਕੀਤਾ ? ਯੂਹੰਨਾ 2 : 19-23 ਆਖਦਾ ਹੈ ਯਿਸੂ ਮਸੀਹ ਨੇ ਅਤੇ ਰੋਮੀਆਂ 6 : 4 ਆਖਦਾ ਹੈ ਪਿਤਾ ਨੇ ॥

ਪ੍ਰਾਰਥਨਾ ਦਾ ਉੱਤਰ ਕੌਣ ਦਿੰਦਾ ਹੈ ? ਯੂਹੰਨਾ 15:14 ਆਖਦਾ ਹੈ ਯਿਸੂ ਮਸੀਹ ਅਤੇ 15:16 ਆਖਦਾ ਹੈ ਪਿਤਾ ਦਿੰਦਾ ਹੈ ।

ਆਪਣੇ ਵੱਲ ਖਿੱਚਣ ਦੀ ਸ਼ਕਤੀ ਕੌਣ ਰੱਖਦਾ ਹੈ ? ਯੂਹੰਨਾ 12:32 ਆਖਦਾ ਹੈ ਯਿਸੂ ਮਸੀਹ ਅਤੇ 6:44 ਆਖਦਾ ਹੈ ਪਿਤਾ ।

ਅਲਫਾ ਅਤੇ ਉਮੇਗਾ ਕੌਣ ਹੈ ? ਪ੍ਰਕਾਸ਼ ਪੋਥੀ 1 : 8 ਆਖਦਾ ਹੈ ਯਿਸੂ ਮਸੀਹ ਅਤੇ 21 : 6-7 ਆਖਦਾ ਹੈ ਪਿਤਾ ।

ਕੌਣ ਆ ਰਿਹਾ ਹੈ ? ਯੂਹੰਨਾ 14 : 3 ਆਖਦਾ ਹੈ ਯਿਸੂ ਮਸੀਹ ਅਤੇ 1 ਯੂਹੰਨਾ 3 : 1-2 ਆਖਦਾ ਹੈ ਪਿਤਾ ਆ ਰਿਹਾ ਹੈ ।

 

ਯਿਸੂ ਮਸੀਹ ਆਪਣੇ ਬੱਚਿਆਂ ਲਈ ਪਿਤਾ ਹੈ - ਯੂਹੰਨਾ 1 : 12-13 ਇਬਰਾਨੀ 2:13

ਉਹ ਕਲੀਸੀਯਾ ਦਾ ਪਿਤਾ ਹੈ - 2 ਕੁਰੰਥੀ 6:18

ਜਿੱਤਣ ਵਾਲਿਆਂ ਦਾ ਪਿਤਾ ਹੈ - ਪਰਕਾਸ਼ ਪੋਥੀ 21 : 7

ਉਹ ਸਰਿਸ਼ਟੀ ਦਾ ਪਿਤਾ ਹੈ - ਯੂਹੰਨਾ 1 : 3

ਉਹ ਇਜ਼ਰਾਇਲ ਦਾ ਪਿਤਾ ਹੈ - ਮੱਤੀ 1:21

ਉਹ ਜੋਤਾਂ ਦਾ ਪਿਤਾ ਹੈ - ਯੂਹੰਨਾ 9 : 5 ਯਕੂਬ 1:17

ਉਹ ਰੂਹਾਂ ਦਾ ਪਿਤਾ ਹੈ - ਯੂਹੰਨਾ 1 : 3 ਇਬਰਾਨੀ 12 : 7

ਇਕੋ ਹੀ ਪਰਮੇਸ਼ਰ ਹੈ ਜਿਹੜਾ ਸਭਨਾ ਦਾ ਪਿਤਾ ਹੈ - ਅਫਸੀਆਂ 4 : 6 .

 

ਯਿਸੂ ਮਸੀਹ ਬੇਟਾ ਵੀ ਹੈ ( HE IS THE SON )  “ ਬੇਟਾ ਤੋਂ ਭਾਵ ਹੈ ‘ ਮਨੁੱਖਤਾ ਇਨਸਾਨੀਅਤ , ਸਮਾਂ । ਉਹ ਅਬਦੀ ਪਿਤਾ ਤਾਂ ਜ਼ਰੂਰ ਹੈ ਪਰ ਅਬਦੀ ਬੇਟਾ ' ਬਾਈਬਲ ਵਿੱਚ ਕਿਤੇ ਨਹੀਂ ਮਿਲਦਾ । ਸ਼ਬਦ “ ਅਬਦੀ ਤੇ ਬੇਟਾ ਇਕ ਦੂਸਰੇ ਦੇ ਉਲਟ ਹਨ । 1 ਕੁਰੰਥੀ 15:28 ਸਾਫ ਦੱਸਦੀ ਹੈ ਕਿ ਯਿਸੂ ਮਸੀਹ ਇਕ ਦਿਨ ‘ ਬੇਟੇ ' ਦੇ ਖਿਤਾਬ ਨੂੰ ਛੱਡ ਜਾਵੇਗਾ ਤੇ ਉਹ ਫਿਰ ‘ ਬਾਪ ਵਿਚ ਬਦਲ ਜਾਵੇਗਾ । ‘ ਬੇਟਾ ਬਨਣ ਦਾ ਉਦੇਸ਼ ਹੇਠਲੇ ਪੱਖਾਂ ਤੋਂ ਹੈ : ਭਈ ਉਹ ਜਗਤ ਦਾ ਮੁਕਤੀ ਦਾਤਾ ਹੋਵੇ -ਇਬਰਾਨੀ 2:14 ਗਲਾਤੀਆਂ 2:20 ਉਹ ਵਿਚੋਲਾ ਹੋਵੇ ਇਬਰਾਨੀ 10:12 , 7 : 3 . ਮਨੁੱਖ ਰੂਪ ਵਿੱਚ ਪ੍ਰਮੇਸ਼ੁਰ ਹਜ਼ਾਰ ਸਾਲਾ ਰਾਜ ਤੇ ਅੰਤਮ ਅਦਾਲਤ ਕਰੇ - ਮੱਤੀ 26:64 ਯੂਹੰਨਾ 5:22 ਕਰਤੱਬ 17:31 ਜਦ ਇਹ ਸਮਾਂ ਤੇ ਸੇਵਾ ਪੂਰੀਆਂ ਹੋ ਜਾਣਗੀਆਂ ਉਹ ਫੇਰ ਬੇਟੇ ਤੋਂ ਬਾਪ ਵਿੱਚ ਤਬਦੀਲ ਹੋ ਜਾਵੇਗਾ । ਜਿਵੇਂ ਕੁੱਲਸੀਆਂ 2 : 6-8 ਵੀ ਦਸਦੀ ਹੈ ਕਿ ਉਹ ਪ੍ਰਮੇਸ਼ੁਰ ਤੋਂ ਮਨੁੱਖ ਤੇ ਦਾਸ ਬਣਿਆ ਅਤੇ ਉਹ ਵਕਤ ਆਉਂਦਾ ਹੈ ਕਿ ਉਹ ਮਨੁੱਖ ਤੇ ਦਾਸ ਤੋਂ ਬਦਲ ਕੇ ਪ੍ਰਮੇਸ਼ੁਰ ਪਿਤਾ ਬਣ ਜਾਵੇ ।


                       

            ਯਿਸੂ ਮਸੀਹ ਯਿਸੂ ਮਸੀਹ ਪਵਿੱਤਰ ਆਤਮਾ ਵੀ ਹੈ ( HE IS THE HOLY GHOST )

ਪ੍ਰਮੇਸ਼ੁਰ ਇਕ ਆਤਮਾ ਹੈ - ਯੂਹੰਨਾ 4:24 ਅਫਸੀਆਂ 4 : 4 

ਯਿਸੂ ਮਸੀਹ ਪ੍ਰਭੂ ਹੈ 1 ਕੁਰੰਥੀ 8 : 6

ਉਹ ਪ੍ਰਭੂ ਤਾਂ ਇਕ ਆਤਮਾ ਹੈ - 2 ਕੁਰੰਥੀ 3:17

ਜਿਹਦੇ ਵਿੱਚ ਮਸੀਹ ਦੀ ਆਤਮਾ ਨਹੀਂ - ਰੋਮੀਆਂ 8 : 9

ਯਿਸੂ ਦਾ ਆਤਮਾ - ਕਰਤਬ 16 : 7 ਫਿਲਪੀ 1:19

 ਸਾਡੇ ਵਿਚ ਕੌਣ ਵਾਸ ਕਰਦਾ ਹੈ ? ਮੱਤੀ 28:20 ਆਖਦਾ ਹੈ ਯਿਸੂ ਮਸੀਹ ਅਤੇ ਯੂਹੰਨਾ 14:16 ਆਖਦਾ ਹੈ ਆਤਮਾ ॥

ਸਾਡੇ ਅੰਦਰ ਕੋਣ ਦੁਆ ਕਰਦਾ ਹੈ ? ਇਬਰਾਨੀ 7:25 ਤੋਂ 4:15 ਆਖਦਾ ਏ ਯਿਸੂ ਮਸੀਹ ਅਤੇ ਰੋਮੀਆਂ 8:26 ਆਖਦਾ ਹੈ ਆਤਮਾ

ਸਾਡਾ ਸਹਾਇਕ ਕੌਣ ਹੈ ? ਯੂਹੰਨਾ 2 : 1 ਆਖਦਾ ਹੈ ਯਿਸੂ ਅਤੇ ਯੂਹੰਨਾ 14:26 ਆਖਦਾ ਹੈ ਆਤਮਾ

ਪ੍ਰਕਾਸ਼ ਪੋਥੀ 2 ਤੇ 3 ਅਧਿਆਏ ਵਿਚ ਕੌਣ ਬੋਲਦਾ ਹੈ ? 1 : 8-12 ਤੋਂ 22:16 ਆਖਦਾ ਹੈ ਯਿਸੂ ਮਸੀਹ ਅਤ 2 : 7 ਆਖਦਾ ਹੈ ਆਤਮਾ

 

 

 

  ਯਿਸੂ ਮਸੀਹ ਹੀ ਯਹੋਵਾਹ ਪ੍ਰਮੇਸ਼ੁਰ ਹੈ ( JESUS IS THE JEHOVAH GOD )  ਯਹੋਵਾਹ ਸਰਿਸ਼ਟੀ ਦਾ ਕਰਤਾ ਹੈ ( ਜ਼ਕਰੀਆ 12 : 1 ) ਯਿਸੂ ਮਸੀਹ ਸਰਿਸ਼ਟੀ ਦਾ ਕਰਤਾ ਹੈ ( ਯੂਹੰਨਾ 1 : 10 ) ਯਹੋਵਾਹ ਪਾਤਸ਼ਾਹ ਹੈ ( ਜ਼ਕਰੀਆ 14 : 9 ) ਯਿਸੂ ਮਸੀਹ ਪਾਤਸ਼ਾਹ ਹੈ ( ਮੱਤੀ 2 : 2 ਯੂਹੰਨਾ 19:21 ) ਯਹੋਵਾਹ ਚਰਵਾਹਾ ਹੈ ( ਜ਼ਬੂਰ 23 ) ਯਿਸੂ ਚਰਵਾਹਾ ਹੈ ( ਯੂਹੰਨਾ 10:11 )

 

ਯਹੋਵਾਹ ਪਰਮੇਸ਼ਰ ਤੇ ਮੁਕਤੀ ਦਾਤਾ ਹੈ ( ਯਸਾਯਾਹ 45:21 ) ਯਿਸੂ ਮਸੀਹ ਪ੍ਰਮੇਸ਼ੁਰ ਤੇ ਮੁਕਤੀ ਦਾਤਾ ਹੈ ( 1 ਤਿਮੋਥੀ 4:10 )

ਯਹੋਵਾਹ ਪਹਿਲਾ ਤੇ ਆਖਰ ਹੈ ( ਯਸਾਯਾਹ 41 : 4 )

ਯਿਸੂ ਪਹਿਲਾ ਤੇ ਆਖਰ ਹੈ ( ਪ੍ਰਕਾਸ਼ਪੋਥੀ 1 : 8 , 22:13 )

 

1 ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ 2 ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ 3 ਸੱਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ 14 ਅਤੇ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ

ਯਹੋਨਾ 1:1-2-14

 

ਮਸੀਹ ਵਿਚ ਅੱਜੀਜ ਭੈਣੋ ਤੇ ਭਰਾਵੋ , ਪ੍ਰਭੂ ਯਿਸ਼ੂ ਮਸੀਹ ਹੀ ਸਭ ਕੁਝ ਹੈ ਉਹੀ ਸੰਪੂਰਨ ਪਰਮੇਸ਼ਵਰ ਹੈ 

ਉਹ ਦੇ ਬਸਤਰ ਉੱਤੇ ਅਰ ਉਹ ਦੇ ਪੱਟ ਉੱਤੇ ਏਹ ਨੇਮ ਲਿਖਿਆ ਹੋਇਆ ਹੈ, - "ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ"।।

ਪਰਕਾਸ਼ ਦੀ ਪੋਥੀ 19:16


ਬਾਈਬਲ ਬਲਿਵਰਸ ਫੈੱਲੋਸ਼ੀਪ -ਇੰਡੀਆਂ 

email ;; Bible believers fellowship India

biblebelieversfellowshipindia@gmail.com


YouTube link -https://youtube.com/c/JesusChristComingverysoon










Comments